ਵਿਸਾਖੀ ਤੱਕ ਕਿਸਾਨਾਂ ਨੂੰ ਇਹ ਖੁਸ਼ਖਬਰੀ ਦੇਵੇਗੀ ਸਰਕਾਰ

8648

ਮੋਦੀ ਸਰਕਾਰ ਨੇ  ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਯੋਜਨਾ ਦਾ ਚੋਣਾਂ ਵਿੱਚ ਲਾਹਾ ਲੈਣ ਲਈ ਤਿਆਰੀ ਖਿੱਚ ਦਿੱਤੀ ਹੈ। ਇਸ ਲਈ ਸਰਕਾਰ ਨੇ ਨਿਰਦੇਸ਼ ਜਾਰੀ ਕਰਕੇ ਸੂਬਿਆਂ ਨੂੰ ਬਿਓਰਾ ਭੇਜਣ ਲਈ ਕਿਹਾ ਹੈ। ਚਰਚਾ ਹੈ ਕਿ ਸਰਕਾਰ ਅਪ੍ਰੈਲ ਦੇ ਮਹੀਨੇ ਤਕ ਕਿਸਾਨਾਂ ਦੇ ਬੈਂਕ ਖ਼ਾਤਿਆਂ ਵਿੱਚ ਦੋ-ਦੋ ਹਜ਼ਾਰ ਦੀ ਇੱਕ ਨਹੀਂ ਸਗੋਂ ਦੋ ਕਿਸ਼ਤ ਭੇਜਣ ਦੀ ਯੋਜਨਾ ਬਣਾ ਰਹੀ ਹੈ।

ਸਰਕਾਰ ਇੱਕ ਕਿਸ਼ਤ ਅਪ੍ਰੈਲ ਮਹੀਨੇ ਵਿੱਚ ਹੀ ਭੇਜਣ ਦਾ ਇਰਾਦਾ ਬਣਾ ਰਹੀ ਹੈ ਤਾਂ ਕਿ ਚੋਣਾਂ ਵਿੱਚ ਇਸ ਦਾ ਫਾਇਦਾ ਚੁੱਕਿਆ ਜਾ ਸਕੇ। ਸਰਕਾਰ ਦਾ ਦਾਅਵਾ ਹੈ ਕਿ ਚੋਣਾਂ ਦੌਰਾਨ ਕਿਸਾਨਾਂ ਨੂੰ ਪੈਸੇ ਭੇਜਣਾ ਚੋਣ ਜ਼ਾਬਤੇ ਦੇ ਖਿਲਾਫ ਨਹੀਂ ਹੋਏਗਾ।

ਯਾਦ ਰਹੇ ਕਿ ਧਾਨ ਮੰਤਰੀ ਕਿਸਾਨ ਸਨਮਾਨ ਫੰਡ ਯੋਜਨਾ ਦੇ ਤਹਿਤ ਸਾਲ ਵਿੱਚ 3 ਕਿਸ਼ਤਾਂ ’ਚ ਕਿਸਾਨਾਂ ਦੇ ਖ਼ਾਤਿਆਂ ’ਚ 2-2 ਹਜ਼ਾਰ ਰੁਪਏ ਭੇਜੇ ਜਾਣਗੇ। ਇਹ ਯੋਜਨਾ ਪਹਿਲੀ ਦਸੰਬਰ, 2018 ਨੂੰ ਲਾਗੂ ਕੀਤੀ ਗਈ ਸੀ। ਇਸ ਦਾ ਮਤਲਬ ਕਿ ਚਾਲੂ ਵਿੱਤੀ ਸਾਲ 2018-19 ਲਈ ਦੇਸ਼ ਭਰ ਦੇ ਕਿਸਾਨ ਇੱਕ ਕਿਸ਼ਤ ਦੇ ਹੱਕਦਾਰ ਹਨ।

ਸਰਕਾਰ ਚਾਹੁੰਦੀ ਹੈ ਕਿ 31 ਮਾਰਚ ਨੂੰ ਚਾਲੂ ਵਿੱਤੀ ਸਾਲ ਖ਼ਤਮ ਹੋਣ ਤੋਂ ਪਹਿਲਾਂ ਇੱਕ ਕਿਸ਼ਤ ਕਿਸਾਨਾਂ ਦੇ ਖ਼ਾਤਿਆਂ ਵਿੱਚ ਭੇਜ ਦਿੱਤੀ ਜਾਏ। ਜ਼ਾਹਿਰ ਹੈ ਕਿ ਪਹਿਲੀ ਅਪ੍ਰੈਲ ਤੋਂ ਸ਼ੁਰੂ ਹੋ ਰਹੇ ਅਗਲੇ ਵਿੱਤੀ ਸਾਲ 2019-20 ਵਿੱਚ ਦੇਸ਼ ਭਰ ਦੇ ਕਿਸਾਨ ਇੱਕ ਵਾਰ ਫਿਰ ਦੋ ਕਿਸ਼ਤਾਂ ਦੇ ਹੱਕਦਾਰ ਹੋ ਜਾਣਗੇ।

ਇਸ ਦਾ ਮਤਲਬ ਕਿ ਸਰਕਾਰ ਨੂੰ ਪਹਿਲੀ ਕਿਸ਼ਤ ਅਪ੍ਰੈਲ ਤੋਂ ਜੁਲਾਈ ਵਿੱਚ ਕਿਸੇ ਸਮੇਂ ਕਿਸਾਨਾਂ ਨੂੰ ਭੇਜਣੀ ਪਏਗੀ। ਮੋਦੀ ਸਰਕਾਰ ਇਸ ਲਈ ਜੂਨ-ਜੁਲਾਈ ਤਕ ਇੰਤਜ਼ਾਰ ਨਹੀਂ ਕਰਨਾ ਚਾਹੁੰਦੀ। ਇਸ ਲਈ ਅਪ੍ਰੈਲ ਵਿੱਚ ਹੀ ਕਿਸਾਨਾਂ ਨੂੰ 2-2 ਹਜ਼ਾਰ ਰੁਪਏ ਭੇਜਣ ਦੀ ਯੋਜਨਾ ਹੈ। ਇਸ ਤਰ੍ਹਾਂ ਦੋ ਮਹੀਨਿਆਂ ਅੰਦਰ ਸਰਕਾਰ ਕਿਸਾਨਾਂ ਨੂੰ ਕੁੱਲ 4 ਹਜ਼ਾਰ ਰੁਪਏ ਦੀ ਸਹਾਇਤਾ ਦਏਗੀ।