ਬਰਾੜ ਬੀਜ ਸਟੋਰ ਲੈ ਕੇ ਆਇਆ ਝੋਨੇ ਦੀ ਨਵੀਂ ਕਿਸਮ 40 ਕੁਇੰਟਲ ਤੱਕ ਦੇਵੇਗੀ ਝਾੜ

7570

ਝੋਨਾ ਅਤੇ ਕਣਕ ਪੰਜਾਬ ਦੀ ਮੁੱਖ ਫ਼ਸਲ ਹੈ | ਇਸ ਲਈ ਵੱਡੇ ਰਕਬੇ ਹੇਠ ਇਨ੍ਹਾਂ ਕਿਸਮਾਂ ਦੀ ਬਿਜਾਈ ਕੀਤੀ ਜਾਂਦੀ ਹੈ | ਇਹ ਪ੍ਰਗਟਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਪੋ੍ਰ. ਬੀਜ ਮਾਹਿਰ ਹਰਦਿਆਲ ਸਿੰਘ ਬਰਾੜ ਅਤੇ ਬਰਾੜ ਸੀਡ ਸਟੋਰ ਲੁਧਿਆਣਾ ਦੇ ਐਮ.ਡੀ. ਹਰਵਿੰਦਰ ਸਿੰਘ ਬਰਾੜ ਨੇ ਕੀਤਾ |

ਉਨ੍ਹਾਂ ਦੱਸਿਆ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦਾ ਰਾਜ ਪੱਧਰੀ ਮੇਲਾ 15 ਅਤੇ 16 ਮਾਰਚ ਵਿਖੇ ਲੱਗ ਰਿਹਾ ਹੈ | ਇਸ ਮੌਕੇ ਉੱਤਰੀ ਭਾਰਤ ਦੀ ਪ੍ਰਮੁੱਖ ਬੀਜਾਂ ਦੀ ਕੰਪਨੀ ਬਰਾੜ ਬੀਜ ਸਟੋਰ ਵਲੋਂ ਝੋਨੇ ਦੀ ਨਵੀਂ ਕਿਸਮ ਬੀ.ਆਰ. 141 ਲਿਆਂਦੀ ਜਾ ਰਹੀ ਹੈ |

ਇਹ ਕਿਸਮ ਸਮੇਤ ਪਨੀਰੀ 135 ਤੋਂ 140 ਦਿਨਾਂ ‘ਚ ਪੱਕ ਜਾਂਦੀ ਹੈ | ਇਸ ਦਾ ਝਾੜ 32 ਤੋਂ 40 ਕੁਇੰਟਲ ਤੱਕ ਹੈ | ਪ੍ਰੋ. ਬਰਾੜ ਨੇ ਦੱਸਿਆ ਕਿ ਇਸ ਤੋਂ ਇਲਾਵਾ ਇਸ ਸਾਲ ਬਾਸਮਤੀ ਦੀ ਨਵੀਂ ਕਿਸਮ ਪੀ.ਬੀ. 1718 ਲਿਆਂਦੀ ਜਾ ਰਹੀ ਹੈ | ਇਹ ਕਿਸਮ ਆਈ.ਆਰ. ਆਈ. ਦਿੱਲੀ ਵਲੋਂ ਪਾਸ ਕੀਤੀ ਗਈ ਹੈ |

ਇਹ ਕਿਸਮ ਪੂਸਾ ਬਾਸਮਤੀ 1121 ਦੀ ਸੋਧੀ ਹੋਈ ਕਿਸਮ ਹੈ | ਇਹ ਕਿਸਮ ਝੁਲਸ ਰੋਗ ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀ ਹੈ | ਇਸ ਦਾ ਔਸਤਨ ਝਾੜ 24 ਤੋਂ 30 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ | ਇਹ ਕਿਸਮ ਪੱਕਣ ‘ਚ ਸਮੇਤ ਪਨੀਰੀ 140 ਦਿਨਾਂ ਦਾ ਸਮਾਂ ਲੈਂਦੀ ਹੈ |

ਬਰਾੜ ਨੇ ਦੱਸਿਆ ਕਿ ਉਹ ਸਿਰਫ ਬੀਜ ਵਿਕਰੇਤਾ ਹੀ ਨਹੀਂ ਸਗੋਂ ਪੰਜਾਬ ਦੇ ਮੱਧ ਵਰਗੀ ਕਿਸਾਨਾਂ ਦਾ ਆਰਥਿਕ ਪੱਧਰ ਉੱਚਾ ਚੁੱਕਣ ਵਿੱਚ ਵਿਸ਼ਵਾਸ ਰਖਦੇ ਹਨ ਅਤੇ ਜਿੱਥੇ ਜਿਮੀਦਾਰਾਂ ਨੂੰ ਉਚ ਗੁਣਵਤਾ ਵਾਲਾ ਬੀਜ ਮੁਹੱਈਆ ਕਰਵਾਉਂਦੇ ਹਨ ਅਤੇ ਉਸ ਦੇ ਨਾਲ ਨਾਲ ਜਿਮੀਦਾਰਾਂ ਨੂੰ ਜ਼ਮੀਨ, ਪਾਣੀ ਅਤੇ ਇਲਾਕੇ ਨੂੰ ਧਿਆਨ ਵਿੱਚ ਰੱਖ ਕੇ ਬੀਜ ਨੂੰ ਸੋਧ ਕੇ ਬੀਜਣ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।