ਪੀ.ਏ.ਯੂ ਵਲੋਂ ਪੂਸਾ 44 ਅਤੇ ਅਫਰੀਕਨ ਝੋਨੇ ਦੇ ਮੇਲ ਨਾਲ ਤਿਆਰ ਕੀਤੀ ਹੈ ਝੋਨੇ ਦੀ ਇਹ ਕਿਸਮ ,ਘੱਟ ਪਾਣੀ ਨਾਲ ਦਿੰਦੀ ਹੈ 37 ਕੁਇੰਟਲ ਤੱਕ ਝਾੜ

251

ਪੰਜਾਬ ਵਿਚ ਕਣਕ ਤੋਂ ਬਾਅਦ ਝੋਨਾ ਮੁੱਖ ਫਸਲ ਮੰਨੀ ਜਾਂਦੀ ਹੈ, ਜੋ ਕਿ ਪੰਜਾਬ ਵਿਚ ਲਗਭਗ 28 ਲੱਖ ਹੈਕਟੇਅਰ ਰਕਬੇ ‘ਤੇ ਕਾਸ਼ਤ ਕੀਤੀ ਜਾਂਦੀ ਹੈ | ਇਸ ਲਈ ਕਿਸਾਨ ਭਰਾਵਾਂ ਨੂੰ ਚਾਹੀਦਾ ਹੈ ਉੱਚ ਗੁਣਵੱਤਾ ਵਾਲੇ ਬੀਜ ਦੀ ਚੋਣ ਕਰਨ ਤਾਂ ਜੋ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕੇ | ਇਸ ਲਈ ਹਰ ਸਾਲ ਦੀ ਤਰਾਂ ਇਸ ਸਾਲ ਵੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਝੋਨੇ ਦੀ ਨਵੀਂ ਕਿਸਮ ਪੀ.ਆਰ. 127 ਪਾਸ ਕੀਤੀ ਹੈ ,

ਇਹ ਕਿਸਮ ਪਿਛਲੇ ਸਾਲ ਯੂਨੀਵਰਸਿਟੀ ਵਲੋਂ ਤਿਆਰ ਕੀਤੀ ਗਈ ਸੀ ਕਿਸਾਨਾਂ ਵਲੋਂ ਇਸ ਕਿਸਮ ਨੂੰ ਭਰਵਾ ਹੁੰਗਾਰਾ ਮਿਲਿਆ ਸੀ ਤੇ ਇਸਦਾ ਝਾੜ ਵੀ ਚੰਗਾ ਹੋਇਆ ਸੀ . ਇਹ ਕਿਸਮ ਪੂਸਾ 44 ਜਿੰਨਾ ਝਾੜ ਦਿੰਦੀ ਹੈ ਪਰ ਇਸਨੂੰ ਪੱਕਣ ਤੇ ਘਟ ਸਮਾਂ ਲੱਗਦਾ ਹੈ,

ਯੂਨੀਵਰਸਟੀ ਵਲੋਂ ਇਸ ਕਿਸਮ ਨੂੰ ਪੂਸਾ 44 ਅਤੇ ਅਫਰੀਕਨ ਝੋਨੇ ਦੇ ਮੇਲ ਤੋਂ ਤਿਆਰ ਕੀਤਾ ਗਿਆ ਹੈ | ਇਸ ਕਿਸਮ ਵਿੱਚ ਪੂਸਾ 44 ਦੇ ਮੁਕਾਬਲੇ 2-3 % ਘੱਟ ਟੋਟਾ ਬਣਦਾ ਹੈ | ਇਸ ਦਾ ਔਸਤਨ ਕਦ 107 ਸੈਂ. ਮੀ: ਹੈ, ਇਹ ਕਿਸਮ 137 ਦਿਨਾਂ ‘ਚ ਪੱਕ ਕੇ ਤਿਆਰ ਹੋ ਜਾਂਦੀ ਹੈ |

ਇਹ ਕਿਸਮ ਝੋਨੇ ਦੀਆਂ ਝੁਲਸ ਰੋਗ ਦੀਆਂ 10 ਕਿਸਮਾਂ ‘ਚੋਂ 10 ਕਿਸਮਾਂ ਦਾ ਹਮਲੇ ਦਾ ਟਾਕਰਾ ਕਰਨ ਦੇ ਸਮਰੱਥ ਹੈ | ਇਸ ਦਾ ਦਾਣਾ ਲੰਬਾ ਤੇ ਪਤਲਾ ਹੁੰਦਾ ਹੈ ਅਤੇ ਇਹ ਕਿਸਮ ਪਰਮਲ ਵਿਚ ਆਉਂਦੀ ਹੈ | ਇਸ ਕਿਸਮ ਨੂੰ ਘੱਟ ਖਾਦ ਤੇ ਘੱਟ ਪਾਣੀ ਦੀ ਜ਼ਰੂਰਤ ਪੈਂਦੀ ਹੈ |

ਇਸ ਕਿਸਮ ਦਾ ਝਾੜ 30 ਤੋਂ 35 ਕੁਇੰਟਲ ਪ੍ਰਤੀ ਏਕੜ ਤੱਕ ਨਿਕਲ ਸਕਦਾ ਹੈ | ਪਰ ਪੂਸਾ 44 ਵਾਂਗ ਇਹ ਕਿਸਮ ਮਾੜੇ ਪਾਣੀ ਲਈ ਢੁਕਵੀਂ ਨਹੀਂ ਹੈ | ਇਸ ਲਈ ਜੇ ਕਿਸੇ ਕਿਸਾਨ ਦੇ ਖੇਤਾਂ ਵਿੱਚ ਮਾੜਾ ਪਾਣੀ ਲੱਗਦੇ ਹੋਣ ਉਹ ਇਸ ਕਿਸਮ ਤੋਂ ਦੂਰ ਰਹਿਣ | ਪਰ ਚੰਗੇ ਪਾਣੀ ਵਾਲੇ ਤੇ ਭਰੀਆਂ ਜਮੀਨਾਂ ਵਾਲੇ ਕਿਸਾਨ ਇਕ ਵਾਰ ਆਪਣੇ ਖੇਤ ਵਿੱਚ ਤਜ਼ਰਬੇ ਦੇ ਤੋਰ ਤੇ ਥੋੜੇ ਰਕਬੇ ਵਿੱਚ ਜਰੂਰ ਲਗਾ ਕੇ ਦੇਖਣ |

ਇਸ ਕਿਸਮ ਦਾ ਬੀਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਇਸ ਦੇ ਲਾਡੋਵਾਲ ,ਨਰਾਇਣਗੜ੍ਹ -ਫਰੀਦਕੋਟ ਅਤੇ ਕਪੁਰਥਲਾ ਵਿਖੇ ਸਥਿਤ ਬੀਜ ਫਾਰਮਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਤੇ ਹਫਤੇ ਦੇ ਸੱਤ ਦੇ ਸੱਤ ਦਿਨ ਮਿਲਦਾ ਹੈ |