ਕਿਸਾਨ ਦੀ ਦੇਸੀ ਤਕਨੀਕ ਅੱਗੇ ਝੁਕੇ ਖੇਤੀ ਵਿਗਿਆਨੀ, ਖੜੇ ਝੋਨੇ ਵਿੱਚ ਸਿੱਟੇ ਨਾਲ ਬੀਜੀ ਕਣਕ ਦਾ ਆਇਆ ਇਹ ਨਤੀਜਾ

  123

  ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਸਾਨ ਬਲਦੇਵ ਸਿੰਘ ਪਿੰਡ ਖੋਸਾ ਰਣਧੀਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਦੇਸੀ ਤਕਨੀਕ ਨਾਲ ਸਹੀ ਸੇਧ ਮਿਲ ਜਾਵੇ ਤਾਂ ਕੋਈ ਵੀ ਇਨਸਾਨ ਬੁਲੰਦੀਆਂ ਨੂੰ ਛੂਹਣ ਦੇ ਸਮਰੱਥ ਬਣ ਜਾਂਦਾ ਹੈ।

  ਕਿਸਾਨ ਨੇ ਆਪਣੇ ਤੁਜ਼ਰਬੇ ਨਾਲ ਅਜੇਹੀ ਤਕਨੀਕ ਕੱਢੀ ਹੈ ਜਿਸ ਨਾਲ ਬਹੁਤ ਘੱਟ ਖਰਚੇ ਨਾਲ ਕਣਕ ਦਾ ਚੰਗਾ ਝਾੜ ਪ੍ਰਾਪਤ ਕੀਤਾ ਜਾ ਸਕਦਾ ਹੈ । ਅਤੇ ਇਹ ਵੀ ਸਾਬਤ ਕਰ ਦਿੱਤਾ ਕੇ ਖੇਤੀਬਾੜੀ ਲਈ ਬਹੁਤ ਪੜ੍ਹਾਈ ਲਿਖਾਈ ਨਹੀਂ ਸਗੋਂ ਪ੍ਰੈਕਟੀਕਲ ਤਜੁਰਬੇ ਦੀ ਜਰੂਰਤ ਹੁੰਦੀ ਹੈ ।

  ਕਿਸਾਨ ਬਲਦੇਵ ਸਿੰਘ ਨੇ ਨਵੀ ਤਕਨੀਕ ਅਨੁਸਾਰ ਬਾਸਮਤੀ ਝੋਨੇ ਦੀ ਖੜ੍ਹੀ ਫਸਲ ’ਚ ਅਕਤੂਬਰ ਮਹੀਨੇ ਦੇ ਦੂਜੇ ਪੰਦਰਵਾੜ੍ਹੇ ਦੌਰਾਨ 45 ਕਿਲੋ ਪ੍ਰਤੀ ਏਕੜ ਕਣਕ ਦੇ ਬੀਜ ਦਾ ਛਿੱਟਾ ਦੇ ਕੇ ਪਾਣੀ ਲਗਾ ਦਿੱਤਾ ਸੀ ਅਤੇ ਉਸਤੋਂ ਬਾਅਦ ਜ਼ਮੀਨ ਨੂੰ ਵੱਤਰ ਆਉਣ ’ਤੇ ਆਪਣੀ ਬਾਸਮਤੀ ਦੀ ਫ਼ਸਲ ਦੀ ਕਟਾਈ ਕੰਬਾਈਨ ਨਾਲ ਕੀਤੀ ਲਈ ਸੀ ।

  ਆਮ ਤੋਰ ਤੇ ਕਿਸਾਨ ਝੋਨੇ ਦੀ ਫ਼ਸਲ ਵੱਢਨ ਤੋਂ ਬਾਅਦ ਹੀ ਜਮੀਨ ਵਾਹਕੇ ਜਾ ਫਿਰ ਜੀਰੋ ਸੀਡ ਡਰਿਲ ਨਾਲ ਕਣਕ ਦੀ ਬਿਜਾਈ ਕਰਦੇ ਹਨ। ਕਿਸਾਨ ਨੇ ਪਰਾਲੀ ਨੂੰ ਅੱਗ ਵੀ ਨਹੀਂ ਲਗਾਈ ਇਸ ਤਰਾਂ ਬਹੁਤ ਘੱਟ ਖਰਚੇ ਨਾਲ ਹੀ ਚੰਗਾ ਝਾੜ ਲੈ ਰਿਹਾ ਹੈ ।

  ਇਸ ਕਿਸਾਨ ਨੇ ਆਪਣੀ ਕਣਕ ਦੀ ਫ਼ਸਲ ਵਿਚ ਖੇਤੀ ਮਾਹਿਰਾਂ ਦੀ ਸਿਫਾਰਸ਼ ਅਨੁਸਾਰ ਲੋੜੀਂਦੀ ਖਾਦ ਦੀ ਵਰਤੋਂ ਕੀਤੀ। ਖੇਤ ’ਚ ਛਿੱਟੇ ਨਾਲ ਬੀਜੀ ਕਣਕ ਦੀ ਫਸਲ ਹੁਣ ਪੱਕਣ ’ਤੇ ਆਈ ਹੋਈ ਹੈ। ਫ਼ਸਲ ਦੇਖਣ ਤੋਂ ਬਾਅਦ ਕੋਈ ਵੀ ਇਹ ਨਹੀਂ ਕਹਿ ਸਕਦਾ ਕੇ ਫ਼ਸਲ ਕਣਕ ਦੇ ਬੀਜ ਦਾ ਛਿੱਟਾ ਦੇ ਕੇ ਬੀਜੀ ਗਈ ਹੈ ।

  ਡਾ. ਜਸਕਰਨ ਸਿੰਘ ਮਾਹਲ ਡਾਇਰੈਕਟਰ ਪ੍ਰਸਾਰ ਸਿੱਖਿਆ ਪੀਏਯੂ ਲੁਧਿਆਣਾ ਨੇ ਹੋਰ ਕਿਸਾਨਾਂ ਨੂੰ ਇਸ ਕਿਸਾਨ ਦੀ ਦੇਸੀ ਤਕਨੀਕ ਦੀ ਸੇਧ ਲੈਣ ਦਾ ਸੱਦਾ ਦਿੱਤਾ। ਇਸ ਮੌਕੇ ਕਿਸਾਨ ਬਲਦੇਵ ਸਿੰਘ ਨੇ ਆਪਣੇ ਤਜਰਬੇ ਵੀ ਸਾਂਝੇ ਕੀਤੇ।