ਆਲੂ ਦੀ ਫ਼ਸਲ ਨੇ ਕੀਤਾ ਕਿਸਾਨਾਂ ਨੂੰ ਤਬਾਹ, 5 ਰੁਪਏ ਖਰਚਾ ਕਰਨ ਤੋਂ ਬਾਅਦ ਹੁਣ ਮਿਲ ਰਹੇ ਹਨ ਸਿਰਫ ਇੰਨੇ ਰੁਪਏ

380

ਪਿਛਲੇ ਕਈ ਸਾਲਾਂ ਤੋਂ ਆਲੂ ਦੇ ਭਾਅ ਵਿੱਚ ਆਈ ਭਾਰੀ ਗਿਰਾਵਟ ਕਿਸਾਨਾਂ ਤੇ ਵਪਾਰੀਆਂ ਲਈ ਘਾਟੇ ਦਾ ਸੌਦਾ ਬਣ ਗਈ ਹੈ ਜਿਸ ਕਰ ਕੇ ਖੇਤਰ ਦੇ ਕਿਸਾਨ ਸੋਚਣ ਲਈ ਮਜਬੂਰ ਹੋ ਗਏ ਹਨ। ਕਣਕ ਦੀ ਫ਼ਸਲ ਛੱਡ ਕੇ ਆਲੂ ਬੀਜਣ ਵਾਲੇ ਦੋਆਬਾ ਖੇਤਰ ਦੇ ਕਿਸਾਨ ਪਿਛਲੇ ਕਈ ਸਾਲਾਂ ਤੋਂ ਘਾਟਾ ਖਾ ਰਹੇ।

ਪਿਛਲੇ 5 ਸਾਲਾਂ ਤੋਂ ਆਲੂ ਦੀ ਫ਼ਸਲ ਦੀ ਹੋ ਰਹੀ ਬੇਕਦਰੀ ਇਸ ਸਾਲ ਵੀ ਜਾਰੀ ਹੈ। ਕਿਸਾਨਾਂ ਨੇ ਇਹ ਸੋਚ ਕੇ ਇਸ ਵਾਰ ਮੁੜ ਆਲੂ ਦੀ ਫ਼ਸਲ ਬੀਜੀ ਸੀ ਕਿ ਪਿਛਲੀ ਵਾਰ ਦਾ ਘਾਟਾ ਇਸ ਵਾਰ ਪੂਰਾ ਹੋਵੇਗਾ। ਪਰ ਇਸ ਵਾਰ ਵੀ ਨਿਰਾਸ਼ਾ ਹੀ ਪੱਲੇ ਪਈ।

ਕਿਸਾਨਾਂ ਨੇ ਦੱਸਿਆ ਕਿ ਆਲੂ ਉਤਪਾਦਨ ਦੀ ਲਾਗਤ 4 ਤੋਂ 5 ਰਪੁਏ ਪ੍ਰਤੀ ਕਿਲੋ ਆ ਜਾਂਦੀ ਹੈ, ਜਦਕਿ ਇਸ ਵੇਲੇ ਮੰਡੀਆਂ ਵਿੱਚ ਇਹ 2 ਤੋਂ ਢਾਈ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਛੋਟੇ ਕਿਸਾਨ ਜ਼ਮੀਨ ਠੇਕੇ ‘ਤੇ ਲੈ ਕੇ ਫ਼ਸਲ ਦੀ ਬਿਜਾਈ ਕਰਦੇ ਹਨ, ਜਿਸ ਕਾਰਨ ਕਿਸਾਨਾਂ ਨੂੰ ਆਰਥਿਕ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਕਿਸਾਨਾਂ ਨੂੰ ਚਿੰਤਾ ਸਤਾ ਰਹੀ ਹੈ ਕਿ ਜੇ ਅਗਲੇ ਕੁੱਝ ਦਿਨਾਂ ਤੱਕ ਆਲੂ ਖੇਤਾਂ ਵਿੱਚ ਰਹਿੰਦਾ ਤਾਂ ਵਧਦੀ ਗਰਮੀ ਕਾਰਨ ਖ਼ਰਾਬ ਹੋ ਜਾਣਗੇ।ਉੱਧਰ ਆਲੂ ਦੇ ਵਪਾਰੀਆਂ ਦਾ ਕਹਿਣਾ ਕਿ ਜਿੱਥੇ ਉਹ ਆਲੂ ਦੀ ਸਪਲਾਈ ਕਰਦੇ। ਉੱਥੇ ਆਲੂ ਦੀ ਡਿਮਾਂਡ ਨਹੀਂ ਹੈ ਕਿ ਜਿਸ ਕਰ ਕੇ ਉਹ ਆਲੂ ਦੀ ਫ਼ਸਲ ਨਹੀਂ ਖ਼ਰੀਦ ਰਹੇ।

ਕਿਸਾਨਾਂ ਸਖ਼ਤ ਮਿਹਨਤ ਨਾਲ ਪੁੱਤਾਂ ਵਾਂਗੂੰ ਆਪਣੀ ਫ਼ਸਲ ਪਾਲਦਾ। ਆਖ਼ਿਰ ਆਪਣੀ ਫ਼ਸਲ ਵੇਚਣ ਲਈ ਹੋਰਨਾਂ ਤੇ ਨਿਰਭਰ ਹੋਣਾ ਪੈਂਦਾ। ਚੋਣਾਂ ਨੇੜੇ ਹਰ ਪਾਰਟੀ ਵੱਲੋਂ ਕਿਸਾਨਾਂ ਨਾਲ ਵੱਡੇ ਵੱਡੇ ਵਾਅਦੇ ਵੀ ਕੀਤੇ ਜਾਂਦੇ ਪਰ ਇਸ ਦੇ ਬਾਵਜੂਦ ਕਿਸਾਨੀ ਲਾਹੇਵੰਦ ਧੰਦਾ ਨਹੀਂ ਬਣ ਰਹੀ।